- माफ़ कर दिओ सतिगुरु जी जो क़सूर हो गिआ
- जिहड़ा लिख के बेदावा ते क़सूर हो गिआ ।
- महाँ सिंघ पिआरे तुसीं बख्से गये सारे
- जिहड़ा सीस धरम तो वारिआ, उह मन्जूर हो गया।।
भाई महा सिंघ दी अंतिम इच्छा-
संगत सारी सजी हो,कीर्तन की धूनी लगी हो,सिर तेरी गोद मे हो जब जान तन से निकले
ਗੁਰਮਤ ਮਿਸ਼ਨ ਟਰੱਸਟ ਪਾਸੋਂ ਪੀਪੀ ਨਿਊਜ਼ ਵਿਖੇ ਪੜ੍ਹੋ

- ਮਾਘੀ ਦੇ ਪਵਿੱਤਰ ਦਿਹਾੜੇ ਤੇ, ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋਏ, ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

- ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਾਘੀ ਦਾ ਜੋੜ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਤੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਭਰਦਾ ਹੈ।
ਅਨੰਦਪੁਰ ਸਾਹਿਬ ਵਿਖੇ ਮੁਗ਼ਲ ਫੌਜਾਂ ਵੱਲੋਂ ਅਨੰਦਗੜ੍ਹ ਕਿਲ੍ਹੇ ਦੀ ਲੰਮੀ ਘੇਰਾਬੰਦੀ ਤੋਂ ਬਾਅਦ ਮਾਝੇ ਦੇ ਕੁੱਝ ਸਿੰਘ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਇਹ ਦਾਗ਼ ਉਨ੍ਹਾਂ ਨੇ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਅਤੇ ਮੁਗ਼ਲ ਫੌਜਾਂ ਵਿਚਕਾਰ ਹੋਈ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਕੇ ਧੋਤੇ ਸਨ।- ਭਾਈ ਮਹਾਂ ਸਿੰਘ ਜੋ ਚਾਲੀ ਮਝੈਲ ਸਿੰਘਾਂ ਦਾ ਜਥੇਦਾਰ ਸੀ, ਨੇ ਦਸਮੇਸ਼ ਪਿਤਾ ਜੀ ਦੀ ਗੋਦ ਵਿੱਚ ਆਪਣੇ ਪ੍ਰਾਣ ਤਿਆਗੇ ਸਨ , ਉਸ ਸਮੇਂ ਉਸ ਨੇ ਗੁਰੂ ਜੀ ਨੂੰ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜਨ ਅਤੇ ਟੁੱਟੀ ਗੰਢਣ ਦੀ ਬੇਨਤੀ ਕੀਤੀ ਸੀ, ਗੁਰੂ ਸਾਹਿਬ ਨੇ ਉਸ ਦੀ ਬੇਨਤੀ ਤੇ ਉਹ ਬੇਦਾਵਾ ਉਸੇ ਸਮੇਂ ਪਾੜਕੇ ਚਾਲੀ ਸਿੰਘਾਂ ਨੂੰ ਮੁਕਤ ਕਰ ਦਿੱਤਾ ਸੀ।
- ਸਿੱਖ ਇਤਿਹਾਸ ਵਿੱਚ ਇਨ੍ਹਾਂ ਸਿੰਘਾਂ ਨੂੰ ਚਾਲੀ ਮੁਕਤੇ ਕਿਹਾ ਜਾਂਦਾ ਹੈ। ਇਸੇ ਕਰਕੇ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ ਸੀ। ਖਿਦਰਾਣੇ ਦੀ ਢਾਬ ਤੇ ਲੜੀ ਇਸ ਜੰਗ ਵਿੱਚ ਮੁਗਲ ਫੌਜਾਂ ਦੀ ਨਮੋਸ਼ੀ ਭਰੀ ਹਾਰ ਹੋਈ ਸੀ। @highlight
- ਵਾਹਿਗੁਰੂਜੀ ਕਾ ਖਾਲਸਾ
- ਵਾਹਿਗੁਰੂਜੀ ਕਇ ਫਤਹਿ,ਭੂਲ ਚੁੱਕ ਦੀ ਮਾਫ਼ੀ ਬਕਸੋ ਜੀ🙏🌹🙏🌹